ਅਸੀਂ ਵਿਟਿਲਿਗੋ (ਚਿੱਟੇ ਧੱਬੇ) ਦਾ ਇਲਾਜ ਕਿਵੇਂ ਕਰ ਸਕਦੇ ਹਾਂ? ਆਯੁਰਵੇਦ ਰਾਹੀਂ।

Saijivani ayurvedshala Dr. Vatsyayan Ayurvedic Clinic, authentic Ayurveda treatment.
Skin Disease Treatment

ਅਸੀਂ ਵਿਟਿਲਿਗੋ (ਚਿੱਟੇ ਧੱਬੇ) ਦਾ ਇਲਾਜ ਕਿਵੇਂ ਕਰ ਸਕਦੇ ਹਾਂ? ਆਯੁਰਵੇਦ ਰਾਹੀਂ।

  • May 13, 2025

  • 2069 Views

ਵਿਟਿਲਿਗੋ ਜਾਂ ਫੂਲਵੈਰੀ ਕੀ ਹੈ

ਇਸ ਬਿਮਾਰੀ ਦੇ ਮਾਹਿਰ ਡਾਕਟਰ ਇਸ ਬਾਰੇ ਦੱਸਦੇ ਹਨ ਕਿ ਫੂਲਵੈਰੀ ਅਸਲ ਵਿੱਚ ਚਮੜੀ ਦੇ ਰੋਗ ਦੀ ਇੱਕ ਕਿਸਮ ਹੈ ਜਿਸ ਵਿੱਚ ਸਰੀਰ ਦੇ ਇੱਕ ਜਾਂ ਇੱਕ ਤੋਂ ਵੱਧ ਹਿੱਸਿਆਂ ਦੀ ਚਮੜੀ ‘ਤੇ ਛੋਟੇ ਜਾਂ ਵੱਡੇ ਚਿੱਟੇ ਧੱਬੇ ਦਿਖਾਈ ਦਿੰਦੇ ਹਨ। ਇਸਨੂੰ “ਚਿੱਟੇ ਕੋੜ੍ਹ” ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਵਿੱਚ ਚਮੜੀ ਦਾ ਰੰਗ ਆਪਣੇ ਕੁਦਰਤੀ ਰੰਗ ਤੋਂ ਬਦਲ ਕੇ ਚਿੱਟਾ ਜਾਂ ਜਲਕ ਹੋ ਜਾਂਦਾ ਹੈ। ਇਸ ਸਮੱਸਿਆ ਦਾ ਅਸਰ ਸਿਰਫ ਚਿਹਰੇ ਤੇ ਹੀ ਨਹੀਂ ਬਲਕਿ ਸਾਡੇ ਸਰੀਰ ਦੇ ਕਿਸੇ ਵੀ ਹਿੱਸੇ ਤੇ ਪਾ ਸਕਦਾ ਹੈ ਅਤੇ ਇਹ ਵਾਲਾਂ ਤੇ ਵੀ ਦੇਖਿਆ ਜਾ ਸਕਦਾ ਹੈ। ਇਸ ਸਮੱਸਿਆ ਦੇ ਕਰਨ ਕਈ ਵਾਰੀ ਚਮੜੀ ਦੇ ਰੰਗ ਦੇ ਨਾਲ-ਨਾਲ ਮੂੰਹ ਦੇ ਅੰਦਰ ਦੀ ਚਮੜੀ ਦਾ ਰੰਗ ਵੀ ਬਦਲ ਸਕਦਾ ਹੈ। ਇਸਨੂੰ “ਚਿੱਟੇ ਕੋੜ੍ਹ” ਵਜੋਂ  ਤਾਂ ਜਾਣਿਆ ਜਾਂਦਾ ਹੈ। ਪਰ ਇਹ ਬਿਲਕੁਲ ਠੀਕ ਨਹੀਂ ਹੈ, ਕਈ ਲੋਕੀ ਇਸਨੂੰ ਕੋੜ ਸਮਝਣ ਦੀ ਗ਼ਲਤੀ ਕਰ ਲੈਂਦੇ ਹਨ, ਉਹਨਾਂ ਲੋਕ ਦੇ ਕੋਲ ਵੀ ਨਹੀਂ ਬੈਠਦੇ ਅਤੇ ਇਸਨੂੰ ਛੂਤ ਦੀ ਬਿਮਾਰੀ ਸਮਝ ਕੇ ਉਸਨੂੰ ਅਤੇ ਉਸਦੇ ਸਮਾਨ ਨੂੰ ਛੂਹਣ ਤੋਂ ਵੀ ਪਰਹੇਜ਼ ਕਰਦੇ ਹਨ, ਜੋ ਕਿ ਬਿਲਕੁਲ ਸਹੀ ਨਹੀਂ ਹੈ। ਵਿਟਿਲਿਗੋ ਛੂਤਕਾਰੀ ਨਹੀਂ ਹੈ।

ਚਮੜੀ ਸਾਡੇ ਸਰੀਰ ਦਾ ਸਭ ਤੋਂ ਜਰੂਰੀ ਹਿੱਸਾ ਹੈ ਅਤੇ ਇਹ ਸਰੀਰ ਦੇ ਅਨਮੋਲ ਹਿੱਸਿਆਂ ਵਿੱਚੋਂ ਇਕ ਹੈ, ਸੁੰਦਰ ਚਮੜੀ ਦਾ ਹੋਣਾ ਹਰ ਕਿਸੇ ਦਾ ਸੁਪਨਾ ਹੁੰਦਾ ਹੈ। ਸਾਡੇ ਸਰੀਰ ਦੀ ਚਮੜੀ ਦੇ ਵਿੱਚ ਇੱਕ ਮੈਲਾਨਿਨ ਪਾਇਆ ਜਾਂਦਾ ਹੈ ਜੋ ਕਿ ਸਾਡੀ ਚਮੜੀ ਨੂੰ ਸੁੰਦਰ ਰੰਗ ਦਿੰਦਾ ਹੈ, ਤੇ ਇਸਦੇ ਨਾਲ ਇਹ ਸਾਡੀਆਂ ਅੱਖਾਂ ਅਤੇ ਵਾਲਾਂ ਲਈ ਵੀ ਜਿੰਮੇਵਾਰ ਹੁੰਦਾ ਹੈ। ਇੱਕ ਸਮੇਂ ਤੇ ਜਦੋਂ ਮੈਲਾਨਿਨ ਦੇ ਰੰਗ ਨੂੰ ਨੁਕਸਾਨ ਹੁੰਦਾ ਹੈ ਤਾਂ ਇਹ ਸਾਡੀ ਚਮੜੀ ਤੇ ਚਿੱਟੇ ਧੱਬੇ ਜਾਂ ਵਿਟਿਲਿਗੋ ਜਾਂ ਲਿਊਕੋਡਰਮਾ ਦਾ ਕਾਰਨ ਬਣਦਾ ਹੈ। ਜਿਸਨੂੰ ਫੂਲਵੈਰੀ ਵਜੋਂ ਜਾਣਿਆ ਜਾਂਦਾ ਹੈ। ਵਿਟਿਲਿਗੋ ਕਿਸੇ ਵੀ ਵਰਗ ਦੇ ਲੋਕਾਂ ਨੂੰ ਹੋ ਸਕਦਾ ਹੈ। 

See also  गर्मियों के मौसम में आप आयुर्वेद की मदद से कैसे अपनी त्वचा को चमकदार बना सकते है ?

ਵਿਟਿਲਿਗੋ ਦੀਆਂ ਦੋ ਕਿਸਮਾਂ ਹਨ।  

  • ਸੈਗਮੈਂਟਡ ਵਿਟਿਲਿਗੋ : ਇਹ ਅਸੀਮਿਤ ਹੁੰਦਾ ਹੈ ਅਤੇ ਸਿਰਫ ਚਮੜੀ ਦੇ ਕੁਝ ਖ਼ਾਸ ਹਿੱਸਿਆਂ ਨੂੰ ਹੀ ਪ੍ਰਭਾਵਿਤ ਕਰਦਾ ਹੈ, ਜੋ ਕਿ ਰੀੜ੍ਹ ਦੀ ਹੱਡੀ ਦੇ ਨਾਲ ਡੋਰਸਲ ਜੜ੍ਹਾਂ ਵਿੱਚ ਪੈਦਾ ਹੋਣ ਵਾਲੀਆਂ ਨਾੜੀਆਂ ਨਾਲ ਜੁੜੇ ਹੁੰਦੇ ਹਨ। ਇਹ ਵਿਟਿਲਿਗੋ ਦੀ ਉਹ ਕਿਸਮ ਹੁੰਦੀ ਹੈ ਜਿਹੇੜੀ ਕਿ ਚਮੜੀ ਦੇ ਵਿਚ ਤੇਜੀ ਨਾਲ ਫੈਲਦੀ ਹੈ ਪਰ ਦੂਜੀ ਕਿਸਮ ਇਹ ਨਾਲੋਂ ਸਥਿਰ ਰਹਿੰਦੀ ਹੈ 
  • ਨਾਨ-ਸੈਗਮੈਂਟਲ ਵਿਟਿਲਿਗੋ : ਇਹ ਵਿਟਿਲਿਗੋ ਦੀ ਦੂਸਰੀ ਕਿਸਮ ਹੈ, ਜ਼ਿਆਦਾਤਰ ਇਹ ਸਰੀਰ ਦੇ ਉਹਨਾਂ ਹਿਸਿਆਂ ਨੂੰ ਪ੍ਰਭਾਵਿਤ ਕਰਦੀ ਹੈ ਜਿਹੜੇ ਕਿ ਸੂਰਜ ਦੇ ਸੰਪਰਕ ਵਿੱਚ ਆਉਂਦੇ ਹਨ। ਇਹ ਸਰੀਰ ਦੇ ਬਰਾਬਰ ਹਿਸਿਆਂ ਜਿਵੇਂ ਕਿ ਬਾਹਾਂ, ਗਰਦਨ ਅਤੇ ਚਿਹਰੇ ਇਹ ਮੁੱਖ ਤੋਰ ਤੇ ਸੂਰਜ ਦੇ ਸੰਪਰਕ ਵਿੱਚ ਆਉਂਦੇ ਹਨ। 

ਵਿਟਿਲਿਗੋ ਜਾਂ ਲਿਊਕੋਡਰਮਾ ਦੇ ਕਾਰਨ ਹਨ 

ਇਸਦੇ ਮਾਹਿਰ ਡਾਕਟਰ ਦੱਸਦੇ ਹਨ ਕਿ ਆਮ ਤੌਰ ਤੇ ਕਿਸੇ ਵੀ ਕਿਸਮ ਦੇ ਚਿੱਟੇ ਧੱਬੇ ਨੂੰ ਡਾਕਟਰੀ ਭਾਸ਼ਾ ਵਿੱਚ ਵਿਟਿਲਿਗੋ ਕਹਿੰਦੇ ਹਨ, ਡਾਕਟਰਾਂ ਦਾ ਕਹਿਣਾ ਹੈ ਕਿ,

  • ਸਾਡੇ ਸਰੀਰ ਦੀ ਚਮੜੀ ਵਿੱਚ ਇੱਕ ਮੇਲੇਨਿਨ ਨਾਮ ਦੇ ਸੈੱਲ ਹੁੰਦੇ ਹਨ, ਜਿਹੜਾ ਕਿ ਸਾਡੀ ਚਮੜੀ ਨੂੰ ਸੁੰਦਰ ਰੰਗ ਦਿੰਦੇ ਹਨ, ਜੇਕਰ ਇਹ ਮੇਲੇਨਿਨ ਬਣਾਉਣ ਵਾਲੇ ਸੈੱਲ ਨਸ਼ਟ ਹੋ ਜਾਣ ਆ ਇਹਨਾਂ ਦਾ ਉਤਪਾਦਨ ਬੰਦ ਹੋ ਜਾਏ, ਤਾਂ ਇਹ ਬਿਮਾਰੀ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।  ਜਿਸ ਵਿੱਚ ਚਮੜੀ ‘ਤੇ ਚਿੱਟੇ ਰੰਗ ਦੇ ਧੱਬੇ ਬਣਨ ਲੱਗਦੇ ਹਨ। 
  • ਇਸਦਾ ਇੱਕ ਕਰਨ ਜੋ ਕਿ ਜੈਨੇਟਿਕ ਵੀ ਹੋ ਸਕਦਾ ਹੈ, ਯਾਨੀ ਕਿ ਪਰਿਵਾਰ ਵਿੱਚ ਪਹਿਲਾਂ ਤੋਂ ਹੀ ਇਹ ਬਿਮਾਰੀ ਚਲਦੀ ਆਉਣਾ ਇਸਦਾ ਕਾਰਨ ਹੋ ਸਕਦਾ ਹੈ। ਇਹ ਇੱਕ ਦੁਰਲੱਭ ਕਾਰਨ ਹੈ, ਮਤਲਬ ਕਿ ਅਜਿਹੇ ਕੇਸ ਘੱਟ ਹੀ ਦੇਖਣ ਨੂੰ ਮਿਲਦੇ ਹਨ। 
  • ਕਈ ਵਾਰੀ ਚਮੜੀ ਤੇ ਧੁੱਪ ਦਾ ਮਾੜਾ ਪ੍ਰਭਾਵ ਹੋਣ ਕਾਰਨ, ਉਦਯੋਗਿਕ ਰਸਾਇਣਾਂ ਦੇ ਸੰਪਰਕ ਵਿਚ ਆਉਣ ਕਾਰਨ ਕਿਸੇ ਵੀ ਕਿਸਮ ਦਾ ਚਮੜੀ ਦਾ ਰੋਗ ਹੋ ਸਕਦਾ ਹੈ ਜਿਵੇਂ ਕਿ ਚੰਬਲ ਜਾਂ ਟੀਨੀਆ ਵਰਸੀਕਲਰ, ਚਮੜੀ ਦੇ ਕਿਸੇ ਵੀ ਵਿਗਾੜ ਕਾਰਨ ਚਮੜੀ ਵਿਚ ਮੇਲਾਨਿਨ ਸੈੱਲ ਤਬਾਹ ਹੋ ਸਕਦੇ ਹਨ, ਜਿਸ ਨਾਲ  ਚਿੱਟੇ ਦਾਗ ਦੀ ਸਮੱਸਿਆ ਵੀ ਹੋ ਸਕਦੀ ਹੈ।
  • ਵਿਟਿਲਿਗੋ ਹੋਣ ਦਾ ਕਾਰਨ ਆਪਣੀ ਖੁਰਾਕ ਵਿੱਚ ਲਾਪਰਵਾਹੀ, ਸਰੀਰ ਵਿੱਚ ਪੋਸ਼ਣ ਦੀ ਕਮੀ, ਤਣਾਅ ਅਤੇ ਸਰੀਰ ਵਿੱਚ ਹਾਨੀਕਾਰਕ ਜ਼ਹਿਰੀਲੇ ਪਦਾਰਥਾਂ ਦੇ ਜਮ੍ਹਾ ਹੋਣ ਨਾਲ ਇਹ ਸਮੱਸਿਆ ਚਮੜੀ ਵਿੱਚ ਦੇਖੀ ਜਾ ਸਕਦੀ ਹੈ।
See also  त्वचा का सर्वोत्तम रहस्य: मुलेठी के चमत्कारों का अनावरण

ਵਿਟਿਲਿਗੋ ਅਤੇ ਲਿਊਕੋਡਰਮਾ ਲਈ ਆਯੁਰਵੈਦਿਕ ਇਲਾਜ 

ਬਾਕੁਚੀ (ਸੋਰਾਲੀਆ ਕੋਰੀਲੀਫੋਲੀਆ)

ਬਾਕੁਚੀ ਇਕ ਆਯੁਰਵੈਦਿਕ ਦਵਾਈ ਜਿਹੜੀ ਵਿਟਿਲਿਗੋ ਨੂੰ ਘਟਾਉਣ ਵਾਸਤੇ  ਸਭ ਤੋਂ ਜਿਆਦਾ ਵਰਤੀ ਜਾਂਦੀ ਹੈ। ਇਹ ਹੌਲੀ-ਹੌਲੀ ਚਿੱਟੇ ਧੱਬਿਆਂ ਦਾ ਦਿਖਣਾ ਬੰਦ ਕਰ ਦਿੰਦੀ ਹੈ, ਅਤੇ ਚਮੜੀ ਨੂੰ ਤਾਜ਼ਗੀ ਦਿੰਦੀ ਹੈ। 

ਮੰਜਿਸਥਾ (ਰੂਬੀਆ ਕੋਰਡੀਫੋਲੀਆ)

ਇਕ ਆਯੁਰਵੈਦਿਕ ਜੜੀ-ਬੂਟੀ ਹੈ, ਅਤੇ ਇਸ ਵਿੱਚ ਕਈ ਮਜ਼ਬੂਤ ​​ਗੁਣ ਹਨ ਜੋ ਵਿਟਿਲਿਗੋ ਸਮੇਤ ਵੱਖ-ਵੱਖ ਬਿਮਾਰੀਆਂ ਦੇ ਇਲਾਜ ਕਰਨ ਵਿਚ ਲਾਭਦਾਇਕ ਹੁੰਦੇ ਹਨ। ਜਿਹੜੇ ਮਰੀਜ਼ ਵਿਟਿਲਿਗੋ ਲਈ ਸੱਚਮੁੱਚ ਚਿੰਤਤ ਹਨ ਅਤੇਇਸਦਾ  ਸਥਾਈ ਇਲਾਜ ਦੀ ਭਾਲ ਕਰਦੇ ਹਨ ਤਾਂ ਉਹ ਮੰਜਿਸਥਾ ‘ਤੇ ਭਰੋਸਾ ਕਰ ਸਕਦੇ ਹਨ। ਇਹ ਚਮੜੀ ਦੇ ਆਮ ਰੰਗ ਨੂੰ ਕਾਇਮ ਰੱਖਣ ਵਿੱਚ ਮਦਦ ਕਰਦਾ ਹੈ ਅਤੇ ਚਮੜੀ ਦੀ ਬਿਮਾਰੀ ਨੂੰ ਰੋਕਦਾ ਹੈ। 

ਨਿੰਮ (ਅਜ਼ਾਦੀਰਾਚਟਾ ਇੰਡੀਕਾ)

ਨਿੰਮ ਆਪਣੇ ਗੁਣਾ ਕਰਕੇ ਬੋਹਤ ਹੀ ਜ਼ਿਆਦਾ ਪ੍ਰਸਿੱਧ ਹੈ, ਇਸ ਵਿੱਚ ਕਈ ਤਰ੍ਹਾਂ ਦੇ ਗੁਣ ਪਾਏ ਜਾਂਦੇ ਹਨ ਜਿਹੜੇ ਕਿ ਕਿਸੇ ਵੀ ਬਿਮਾਰੀ ਲਈ ਲਾਹੇਵੰਦ ਹੁੰਦੇ ਹਨ ਅਤੇ ਨਿੰਮ ਵਿੱਚ ਕਈ ਤਰ੍ਹਾਂ ਦੇ ਐਂਟੀਆਕਸੀਡੈਂਟ ਗੁਣ ਹੁੰਦੇ ਹਨ, ਜੋ ਸਰੀਰ ਵਿੱਚ ਫ੍ਰੀ ਰੈਡੀਕਲਸ ਨੂੰ ਖਤਮ ਕਰਕੇ ਵਿਟਿਲਿਗੋ ਦੇ ਲੱਛਣਾਂ ਨੂੰ ਘਟਾਉਣ ਵਿੱਚ ਮਦਦ ਕਰਦੇ ਹਨ। ਮੇਲਾਨੋਸਾਈਟਸ ਨੂੰ ਫ੍ਰੀ ਰੈਡੀਕਲਸ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾ ਸਕਦਾ ਹੈ ਅਤੇ ਇਹ ਵਿਟਿਲਿਗੋ ਨੂੰ ਫੈਲਣ ਤੋਂ ਵੀ ਰੋਕ ਸਕਦਾ ਹੈ। 

ਗਿਲੋ (ਟੀਨੋਸਪੋਰਾ ਕੋਰਡੀਫਿਲੀਆ)

ਗਿਲੋ ਇੱਕ ਆਯੁਰਵੈਦਿਕ ਜੜੀ-ਬੂਟੀ ਹੈ ਜਿਹੜੀ ਕਿ ਦਰੱਖਤਾਂ ਤੇ ਇਕ ਵੇਲ ਵਾਂਗੂ ਲੱਗੀ ਹੁੰਦੀ ਹੈ, ਅਤੇ ਤੁਸੀਂ ਇਸਨੂੰ ਆਪਣੇ ਘਰਾਂ ਅਤੇ ਪੇਂਡੂ ਖੇਤਰਾਂ ਦੇ ਨੇੜੇ ਆਸਾਨੀ ਨਾਲ  ਦੇਖ ਸਕਦੇ ਹੋ। ਇਹ ਇਮਿਊਨ ਸੈੱਲਾਂ ਦੁਆਰਾ ਮੇਲਾਨੋਸਾਈਟਸ ਦੇ ਵਿਨਾਸ਼ ਨੂੰ ਰੋਕਦਾ ਹੈ ਜੋ ਵਿਟਿਲਿਗੋ ਦੇ ਲੱਛਣਾਂ ਨੂੰ ਘੱਟ ਕਰਦਾ ਹੈ। ਗਿਲੋ ਕਈ ਛੋਟੇ -ਵੱਡੇ ਸਿਹਤ ਮੁੱਦਿਆਂ ਲਈ ਲਾਭਦਾਇਕ ਹੁੰਦਾ ਹੈ। 

See also  Ayurvedic Products For Glowing Skin

ਕਈ ਤਰ੍ਹਾਂ ਦੀਆਂ ਆਯੁਰਵੈਦਿਕ ਜੜ੍ਹੀਆਂ ਬੂਟੀਆਂ ਦੇ ਪਾਊਡਰ ਜੋ ਕਿ ਵਿਟਿਲਿਗੋ ਦੇ ਮਰੀਜ਼ਾਂ ਨੂੰ ਉੱਚ ਨਤੀਜੇ ਪ੍ਰਦਾਨ ਕਰਦੇ ਹਨ ਜਿਵੇਂ ਕਿ, ਖਾਦੀਰ (ਚਮੜੀ) ਪਾਊਡਰ,  ਅਮਲਕੀ (ਫਲ) ਪਾਊਡਰ, ਚਿੱਤਰਕ (ਜੜ੍ਹ) ਪਾਊਡਰ, ਜਟਾਮਾਂਸੀ (ਜੜ੍ਹ) ਪਾਊਡਰ, ਇਹ ਆਯੁਰਵੈਦਿਕ ਪਾਊਡਰ ਪਲੱਸ ਫੋਟੋਥੈਰੇਪੀ (ਕੁਦਰਤੀ) ਚਮੜੀ ਦੀ ਬਿਮਾਰੀ ਤੋਂ ਰਾਹਤ ਪ੍ਰਦਾਨ ਕਰਦਿਆਂ ਹਨ। 

 ਖੁਰਾਕ ਅਤੇ ਜੀਵਨ ਸ਼ੈਲੀ 

ਇਸ ਤਰੀਕੇ ਦੀਆਂ ਬਿਮਾਰੀਆਂ ਨੂੰ ਰੋਕਣ ਲਈ ਸਾਨੂ ਆਪਣੀ ਜੀਵਨ ਸ਼ੈਲੀ ਅਤੇ ਖ਼ੁਰਾਕ ਵਿਚ ਬਦਲਾਵ ਕਰਨ ਦੀ ਬੋਹਤ ਜਰੂਰਤ ਹੁੰਦੀ ਹੈ, ਜਿਵੇਂ ਕਿ ਸਾਨੂੰ ਜ਼ਿਆਦਾ ਮਾਤਰਾ ਵਿੱਚ ਪਾਣੀ ਨੂੰ ਪੀਨਾ ਚਾਹੀਦਾ ਹੈ ਅਤੇ ਅਤੇ ਫ਼ਲ ਖਾਓ। 

ਇਸਦੇ ਵਿਗਾੜ ਨੂੰ ਰੋਕਣ ਲਈ ਕੁਝ ਕੌੜੀਆਂ ਚੀਜ਼ਾਂ ਜਿਵੇਂ ਕਿ ਬਿਟਰ ਗਾਰਡ, ਡਰੱਮਸਟਿਕ ਅਤੇ ਹੋਰ ਚੀਜਾਂ ਖਾਣ ਦੀ ਕੋਸ਼ਿਸ਼ ਕਰੋ। 

  • ਜਿਹੜੇ ਖਾਣੇ ਪਚਣ ਵਿੱਚ ਮੁਸ਼ਕਲ ਹੋਣ ਜਿਵੇਂ ਕਿ ਖੱਟਾ ਸੁਆਦ, ਜ਼ਿਆਦਾ ਨਮਕ, ਦਹੀਂ, ਮੱਛੀ, ਗੁੜ ਅਤੇ ਤਿਲ ਵਾਲੇ ਭੋਜਨਾਂ ਤੋਂ ਕੁਝ ਦੂਰੀ ਬਣਾਉਣ ਦੀ ਲੋੜ ਹੈ। 
  • ਦੁੱਧ ਅਤੇ ਮੱਛੀ ਦਾ ਇਕੱਠੇ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਹ ਇਕ ਦੂਜੇ ਦੇ ਵਿਰੋਧੀ ਭੋਜਨ ਹੁੰਦੇ ਹਨ। 
  • ਰੋਜ਼ ਚੰਗੀ ਅਤੇ ਢੁਕਵੀਂ ਨੀਂਦ ਲੈਣਾ ਬਹੁਤ ਜ਼ਰੂਰੀ ਹੈ। ਇਹ ਤੁਹਾਡੀ ਸਿਹਤ ਲਈ ਵਧੀਆ ਹੁੰਦੀ ਹੈ। 
  • ਤਾਂਬੇ ਦੇ ਭਾਂਡੇ ਦਾ ਪਾਣੀ ਪੀਣਾ ਵੀ ਵਿਟਿਲਿਗੋ ਤੋਂ ਛੁਟਕਾਰਾ ਪਾਉਣ ਦਾ ਇੱਕ ਤਰੀਕਾ ਹੈ।

ਸਿੱਟਾ :

ਜੇਕਰ ਤੁਸੀਂ ਵੀ ਇਸੇ ਤਰ੍ਹਾਂ ਦੀ ਬਿਮਾਰੀ ਦੇ ਸ਼ਿਕਾਰ ਹੋ ਅਤੇ ਤੁਸੀਂ ਵੀ ਇਸਦਾ ਇਲਾਜ਼ ਭਾਲ ਰਹੇ ਹੋਂ, ਇਸ ਬਾਰੇ ਗਹਿਰਾਈ ਵਿੱਚ ਜਾਨਣਾ ਚਾਹੁੰਦੇ ਹੋਂ ਤਾਂ ਡਾ. ਵਤਸਯਾਨ ਦੀ ਸੰਜੀਵਨੀ ਆਯੁਰਵੈਦਸ਼ਾਲਾ ਨਾਲ ਸੰਪਰਕ ਕਰੋ।