ਕੀ ਹੈ ਅੰਤਰ ਕਾਲੀ ਅਤੇ ਚਿੱਟੀ ਮਿਰਚ ਵਿੱਚ? ਇਸਦੇ ਗੁਣ, ਫਾਇਦੇ, ਨੁਕਸਾਨ ਅਤੇ ਵਰਤੋਂ ਦੇ ਤਰੀਕੇ ਆਯੁਰਵੇਦਾਚਾਰੀਆ ਤੋਂ ਜਾਣੋ।

AyurvedicAyurvedic DoctorAyurvedic treatment

ਕੀ ਹੈ ਅੰਤਰ ਕਾਲੀ ਅਤੇ ਚਿੱਟੀ ਮਿਰਚ ਵਿੱਚ? ਇਸਦੇ ਗੁਣ, ਫਾਇਦੇ, ਨੁਕਸਾਨ ਅਤੇ ਵਰਤੋਂ ਦੇ ਤਰੀਕੇ ਆਯੁਰਵੇਦਾਚਾਰੀਆ ਤੋਂ ਜਾਣੋ।

  • October 11, 2025

  • 50 Views

ਤੁਸੀਂ ਸੁਣਿਆ ਹੋਵੇਗਾ ਕਿ ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਦੇ ਵਿੱਚ ਅਤੇ ਫਾਸਟ ਫੂਡ ਸੱਭਿਆਚਾਰ ਦੇ ਵਿੱਚ, ਜਦੋਂ ਵੀ ਖਾਣੇ ਦਾ ਸੁਆਦ ਵਧਾਉਣ ਦੀ ਗੱਲ ਹੁੰਦੀ ਹੈ ਤਾਂ ਕਾਲੀ ਮਿਰਚ ਅਤੇ ਚਿੱਟੀ ਮਿਰਚ ਦਾ ਜ਼ਿਕਰ ਜਰੂਰ ਕੀਤਾ ਜਾਂਦਾ ਹੈ। ਆਮ ਤੌਰ ਤੇ ਤੁਸੀਂ ਲਾਲ ਮਿਰਚ ਅਤੇ ਕਾਲੀ ਮਿਰਚ ਬਾਰੇ ਕਈ ਵਾਰ ਸੁਣਿਆ ਹੋਵੇਗਾ। ਇਸਦੇ ਨਾਲ ਹੀ ਚਿੱਟੀ ਮਿਰਚ ਵੀ ਤੁਹਾਡੀ ਨਜ਼ਰ ਤੋਂ ਦੂਰ ਨਹੀਂ ਰਹੀ ਹੋਵੇਗੀ। ਦਰਅਸਲ ਚਿੱਟੀ ਮਿਰਚ ਅਤੇ ਕਾਲੀ ਮਿਰਚ ਇਹ ਦੋਵੇਂ ਮਸਾਲੇ ਹਰ ਭਾਰਤੀ ਰਸੋਈ ਦਾ ਇੱਕ ਮਹੱਤਵਪੂਰਨ ਹਿੱਸਾ ਹਨ।ਲੋਕ ਅਕਸਰ ਇਹਨਾਂ ਦੋਨਾਂ ਮਸਾਲਿਆਂ ਦੀ ਵਰਤੋਂ ਖਾਣੇ ਦੇ ਸੁਆਦ ਅਤੇ ਮਸਾਲੇਦਾਰਤਾ ਨੂੰ ਵਧਾਉਣ ਲਈ ਕਰਦੇ ਹਨ। 

ਹਾਲਾਂਕਿ ਇਸ ਗੱਲ ਬਾਰੇ ਬਹੁਤ ਘੱਟ ਲੋਕਾਂ ਨੂੰ ਜਾਣਕਾਰੀ ਹੈ ਕਿ ਆਯੁਰਵੇਦ ਨੇ ਇਨ੍ਹਾਂ ਦੋਵਾਂ ਮਿਰਚਾਂ ਦੇ ਗੁਣਾਂ, ਪ੍ਰਭਾਵਾਂ ਅਤੇ ਵਰਤੋਂ ਬਾਰੇ ਵਿਸਥਾਰ ਵਿੱਚ ਦੱਸਿਆ ਹੈ। ਤੁਹਾਡੀ ਜਾਣਕਰੀ ਲਈ ਤੁਹਾਨੂੰ ਦੱਸ ਦਈਏ ਕਿ ਆਯੁਰਵੈਦਿਕ ਗ੍ਰੰਥਾਂ ਦੇ ਵਿੱਚ, ਕਾਲੀ ਅਤੇ ਚਿੱਟੀ ਮਿਰਚ ਨੂੰ ਸਿਰਫ਼ ਮਸਾਲੇ ਹੀ ਨਹੀਂ, ਸਗੋਂ ਔਸ਼ਧੀ ਗੁਣਾਂ ਨਾਲ ਭਰਪੂਰ ਕੁਦਰਤੀ ਤੱਤ ਵੀ ਮੰਨਿਆ ਜਾਂਦਾ ਹੈ। ਆਯੁਰਵੇਦ ਵਿੱਚ ਕਾਲੀ ਮਿਰਚ ਨੂੰ ਅਗਨੀਦੀਪਕ, ਕਫ-ਵਤ ਨਾਸ਼ਕ ਅਤੇ ਪਾਚਨ ਕਿਰਿਆ ਨੂੰ ਬਿਹਤਰ ਬਣਾਉਣ ਵਾਲਾ ਦੱਸਿਆ ਗਿਆ ਹੈ ਅਤੇ ਇਸਦੇ ਨਾਲ ਹੀ ਚਿੱਟੀ ਮਿਰਚ ਨੂੰ ਸੋਜ ਨੂੰ ਘਟਾਉਣ ਅਤੇ ਬੁਖਾਰ ਦੇ ਇਲਾਜ ਵਿੱਚ ਫ਼ਾਇਦੇਮੰਦ ਦੱਸਿਆ ਗਿਆ ਹੈ। ਆਓ ਇਸ ਲੇਖ ਦੁਆਰਾ ਜਾਣਦੇ ਹਾਂ,ਕਿ ਕਾਲੀ ਮਿਰਚ ਅਤੇ ਚਿੱਟੀ ਮਿਰਚ ਦੇ ਕੀ ਗੁਣ ਹਨ? ਇਸਦੇ ਫਾਇਦੇ ਅਤੇ ਨੁਕਸਾਨ ਤੇ ਇਸਦੀ ਵਰਤੋਂ ਦੇ ਤਰੀਕੇ ਕੀ ਹਨ?

ਆਯੁਰਵੈਦਿਕ ਵਿੱਚ ਕਾਲੀ ਮਿਰਚ ਦਾ ਦ੍ਰਿਸ਼

ਆਯੁਰਵੈਦਿਕ ਡਾਕਟਰ ਦੇ ਅਨੁਸਾਰ ਆਮ ਤੌਰ ਤੇ ਕਾਲੀ ਮਿਰਚ ਦੱਖਣੀ ਭਾਰਤ ਦੇ ਗਰਮ ਅਤੇ ਨਮੀ ਵਾਲੇ ਖੇਤਰਾਂ ਵਿੱਚ ਪਾਈ ਜਾਂਦੀ ਹੈ। ਜੇਕਰ ਗੱਲ ਕਰੀਏ ਇਸਦੇ ਪੌਦੇ ਦੀ ਤਾਂ ਇਹ ਲਤਾੜ ਕਿਸਮ ਦਾ ਹੁੰਦਾ ਹੈ। ਕਾਲੀ ਮਿਰਚ ਆਮ ਤੌਰ ਤੇ ਤੀਬਰ ਸੁਆਦ ਅਤੇ ਸ਼ਕਤੀਸ਼ਾਲੀ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੀ ਹੈ। ਦਰਅਸਲ ਕਾਲੀ ਮਿਰਚ ਸੁਆਦ ਵਿੱਚ ਤੀਬਰ, ਕੌੜੀ ਅਤੇ ਅੱਗ ਨੂੰ ਉਤੇਜਕ ਕਰਨ ਵਾਲੀ ਹੁੰਦੀ ਹੈ। ਇਸਦੇ ਨਾਲ ਹੀ ਇਹ ਪਾਚਨ ਕਿਰਿਆ ਵਿੱਚ ਸੁਧਾਰ ਕਰਨ ਵਿੱਚ ਸਹਾਇਤਾ ਕਰਦੀ ਹੈ। 

ਅਸਲ ਦੇ ਵਿੱਚ ਕਾਲੀ ਮਿਰਚ ਦੇ ਮੁੱਖ ਗੁਣਾਂ ਵਿੱਚੋਂ ਗਰਮ ਵੀਰਯ, ਪਿੱਤ ਕਾਰਕ, ਖੁਸ਼ਕੀ, ਕਫ ਅਤੇ ਹਵਾ ਨੂੰ ਕੰਟਰੋਲ ਕਰਨ ਦੀ ਸਮਰੱਥਾ ਆਦਿ ਸ਼ਾਮਲ ਹੈ। ਤੁਹਾਨੂੰ ਦੱਸ ਦਈਏ ਕਿ ਕਾਲੀ ਮਿਰਚ ਦਮਾ, ਪੇਟ ਦਰਦ ਅਤੇ ਕੀੜੇ ਰੋਗਾਂ ਨੂੰ ਖ਼ਤਮ ਕਰਦਾ ਹੈ। ਆਮ ਤੌਰ ਤੇ ਕਾਲੀ ਮਿਰਚ ਸੁਭਾਅ ਦੀ ਤਿੱਖੀ ਅਤੇ ਗਰਮ ਹੁੰਦੀ ਹੈ। ਜਿਹੜੀ ਕਿ ਸਰੀਰ ਦੇ ਅੰਦਰ ਅੱਗ ਨੂੰ ਭੜਕਾਉਂਦੀ ਹੈ। 

ਇਸਤੋਂ ਇਲਾਵਾ, ਕਾਲੀ ਮਿਰਚ ਦੇ ਵਿੱਚ ਪਾਈਪਰੀਨ ਨਾਮਕ ਇੱਕ ਕਿਰਿਆਸ਼ੀਲ ਮਿਸ਼ਰਣ ਨੂੰ ਪਾਇਆ ਜਾਂਦਾ ਹੈ, ਜਿਹੜਾ ਕਿ ਇਸਨੂੰ ਬਹੁਤ ਜ਼ਿਆਦਾ ਖੁਸ਼ਬੂਦਾਰ, ਉਤੇਜਕ ਅਤੇ ਪਚਣਯੋਗ ਬਣਾਉਂਣ ਵਿੱਚ ਮਦਦ ਕਰਦਾ ਹੈ। ਇਹ ਮੁੱਖ ਰੂਪ ਨਾਲ ਪਾਚਨ ਕਿਰਿਆ ਨੂੰ ਬਿਹਤਰ ਬਣਾਉਂਦਾ ਹੈ ਅਤੇ ਗੈਸ, ਬਦਹਜ਼ਮੀ ਅਤੇ ਪੇਟ ਵਿੱਚ ਭਾਰੀਪਨ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਲਾਭਦਾਇਕ ਸਿੱਧ ਹੁੰਦਾ ਹੈ। ਇਸਦਾ ਸੇਵਨ ਕਰਨ ਨਾਲ ਵਿਅਕਤੀ ਦੇ ਪਿਸ਼ਾਬ ਦੀ ਮਾਤਰਾ ਵਿੱਚ ਵਾਧਾ ਹੁੰਦਾ ਹੈ ਅਤੇ ਸਰੀਰ ਨੂੰ ਕਾਫ਼ੀ ਊਰਜਾ ਪ੍ਰਾਪਤ ਹੁੰਦੀ ਹੈ। ਅਸਲ ਵਿੱਚ ਕਾਲੀ ਮਿਰਚ ਦੀ ਵਰਤੋਂ ਘਿਓ ਦੇ ਨਾਲ ਹੁੰਦੀ ਹੈ, ਜਿਹੜੀ ਕਿ ਇਸਨੂੰ ਹੋਰ ਵੀ ਜ਼ਿਆਦਾ ਪ੍ਰਭਾਵਸ਼ਾਲੀ ਬਣਾਉਂਦੀ ਹੈ।

ਆਯੁਰਵੈਦਿਕ ਵਿੱਚ ਚਿੱਟੀ ਮਿਰਚ ਦਾ ਦ੍ਰਿਸ਼

ਦਰਅਸਲ ਚਿੱਟੀ ਮਿਰਚ ਨੂੰ ਕਾਲੀ ਮਿਰਚ ਨਾਲੋਂ ਘੱਟ ਤੀਬਰਤਾ ਵਾਲੀ ਅਤੇ ਲਾਭਦਾਇਕ ਮੰਨਿਆ ਜਾਂਦਾ ਹੈ। ਹਾਲਾਂਕਿ ਚਿੱਟੀ ਮਿਰਚ ਦੀ ਵਰਤੋਂ ਆਯੁਰਵੇਦ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਕੀਤੀ ਜਾਂਦੀ ਹੈ। ਤੁਹਾਨੂੰ ਦੱਸ ਦਈਏ ਕਿ ਮੁੱਖ ਰੂਪ ਨਾਲ ਚਿੱਟੀ ਮਿਰਚ ਦੀ ਵਰਤੋਂ ਸ਼ਾਲੀਪਦਾ ਅਤੇ ਵਾਰ-ਵਾਰ ਬੁਖਾਰ ਹੋਣ ਦੀ ਸਮੱਸਿਆ ਨੂੰ ਠੀਕ ਕਰਨ ਲਈ ਕੀਤੀ ਜਾਂਦੀ ਹੈ। 

ਵੈਸੇ ਤਾਂ ਆਯੁਰਵੈਦਿਕ ਦ੍ਰਿਸ਼ਟੀਕੋਣ ਤੋਂ, ਚਿੱਟੀ ਮਿਰਚ ਨੂੰ ਕਾਲੀ ਮਿਰਚ ਦੇ ਵਾਂਗ ਵਰਤਿਆ ਜਾਂਦਾ ਹੈ, ਪਰ ਆਮ ਤੌਰ ਤੇ ਇਸਦੇ ਗੁਣਾਂ ਦੀ ਤੀਬਰਤਾ ਅਤੇ ਪ੍ਰਭਾਵ ਕੁਝ ਘੱਟ ਹੁੰਦੇ ਹਨ। 

ਤੁਹਾਨੂੰ ਦੱਸ ਦਈਏ ਕਿ ਚਿੱਟੀ ਮਿਰਚ ਦਾ ਪਾਚਨ ਕਿਰਿਆ ‘ਤੇ ਵੀ ਇਸੇ ਤਰ੍ਹਾਂ ਪ੍ਰਭਾਵ ਪੈਂਦਾ ਹੈ, ਪਰ ਚਿੱਟੀ ਮਿਰਚ ਦਾ ਪ੍ਰਭਾਵ ਅਤੇ ਇਸਦੀ ਤੀਬਰਤਾ ਕਾਲੀ ਮਿਰਚ ਨਾਲੋਂ ਬਹੁਤ ਘੱਟ ਹੁੰਦੀ ਹੈ। ਦਰਅਸਲ ਚਿੱਟੀ ਮਿਰਚ ਖਾਸ ਤੌਰ ‘ਤੇ ਸੋਜ, ਦਰਦ ਅਤੇ ਸਰੀਰ ਵਿੱਚ ਜਲਣ ਦੀ ਭਾਵਨਾ ਦੀ ਸਮੱਸਿਆ ਨੂੰ ਦੂਰ ਕਰਨ ਵਿੱਚ ਇਸਨੂੰ ਲਾਭਦਾਇਕ ਮੰਨਿਆ ਜਾਂਦਾ ਹੈ। 

ਕਾਲੀ ਮਿਰਚ ਅਤੇ ਚਿੱਟੀ ਮਿਰਚ ਦੇ ਉਪਯੋਗਾਂ ਦੇ ਵਿੱਚ ਅੰਤਰ

ਦਰਅਸਲ ਆਯੁਰਵੇਦ ਵਿੱਚ ਕਾਲੀ ਮਿਰਚ ਅਤੇ ਚਿੱਟੀ ਮਿਰਚ ਦੋਵਾਂ ਦੀ ਵਰਤੋਂ ਦੇ ਤਰੀਕਿਆਂ ਵਿੱਚ ਕੁੱਝ ਅੰਤਰ ਹੈ। ਇਹ ਇੱਕ ਮਸਾਲੇ ਹਨ, ਜਿਹਨਾਂ ਦੀ ਵਰਤੋਂ ਆਮ ਤੌਰ ‘ਤੇ ਘਿਓ ਜਾਂ ਛਾਛ ਵਿੱਚ ਪਾ ਕੇ ਇੱਕ ਮਸਾਲੇ ਵਜੋਂ ਕੀਤੀ ਜਾਂਦੀ ਹੈ। ਤੁਹਾਨੂੰ ਦੱਸ ਦਈਏ ਕਿ ਕਾਲੀ ਮਿਰਚ ਦਾ ਉਪਯੋਗ ਦੁੱਧ ਦੇ ਨਾਲ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ। ਅਸਲ ਦੇ ਵਿੱਚ ਦੁੱਧ ਵਿੱਚ ਕਾਲੀ ਮਿਰਚ ਦਾ ਉਪਯੋਗ ਅਣਚਾਹੇ ਹੈ। ਇਹ ਇਸ ਤਰ੍ਹਾਂ ਇਸ ਲਈ ਹੈ ਕਿਉਂਕਿ ਇਹ ਲੋਕਾਂ ਦੇ ਪੇਟ ਦੇ ਵਿੱਚ ਐਸਿਡਿਟੀ ਨੂੰ ਵਧਾ ਸਕਦਾ ਹੈ ਅਤੇ ਲੋਕਾਂ ਦੇ ਵਿੱਚ ਪਾਚਨ ਸਮੱਸਿਆਵਾਂ ਨੂੰ ਪੈਦਾ ਕਰ ਸਕਦਾ ਹੈ। ਆਮ ਤੌਰ ਤੇ ਚਿੱਟੀ ਮਿਰਚ ਦੀ ਵਰਤੋਂ ਕਾਲੀ ਮਿਰਚ ਨਾਲੋਂ ਹਲਕੇ ਰੂਪ ਵਿੱਚ ਕੀਤੀ ਜਾਂਦੀ ਹੈ। ਦਰਅਸਲ ਇਹ ਉਹਨਾਂ ਲੋਕਾਂ ਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਹੈ, ਜਿਹੜੇ ਕਿ ਕਾਲੀ ਮਿਰਚ ਦੇ ਤੇਜ਼ ਪ੍ਰਭਾਵ ਤੋਂ ਆਪਣਾ ਬਚਾਵ ਕਰਨਾ ਚਾਹੁੰਦੇ ਹਨ। 

ਕਾਲੀ ਮਿਰਚ ਅਤੇ ਚਿੱਟੀ ਮਿਰਚ ਦੇ ਫਾਇਦੇ

  1. ਦਰਅਸਲ ਕਾਲੀ ਮਿਰਚ ਅਤੇ ਚਿੱਟੀ ਮਿਰਚ ਦੋਨੋ ਹੀ ਪਾਚਨ ਪ੍ਰਣਾਲੀ ਨੂੰ ਮਜ਼ਬੂਤ ​ਕਰਨ ਵਿੱਚ ਮਦਦ ਕਰਦੀਆਂ ਹਨ। ਇਹਨਾਂ ਦੋਨਾਂ ਮਸਾਲਿਆਂ ਦੇ ਵਿੱਚ ਪਾਇਆ ਜਾਣ ਵਾਲਾ ਪਾਈਪਰੀਨ ਆਮ ਤੌਰ ਤੇ ਵਿਅਕਤੀ ਦੇ ਪਾਚਨ ਨੂੰ ਉਤੇਜਿਤ ਕਰਦਾ ਹੈ ਅਤੇ ਇਹ ਵਿਅਕਤੀ ਦੇ ਪੇਟ ਵਿੱਚ ਗੈਸ, ਬਦਹਜ਼ਮੀ ਅਤੇ ਪੇਟ ਫੁੱਲਣ ਦੀ ਸਮੱਸਿਆ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ। 
  2. ਆਮ ਤੌਰ ਤੇ ਕਾਲੀ ਮਿਰਚ ਅਤੇ ਚਿੱਟੀ ਮਿਰਚ ਵਰਗੇ ਮਸਲਿਆਂ ਦਾ ਸੇਵਨ ਸਰੀਰ ਦੇ ਵਿੱਚ ਗਰਮੀ ਨੂੰ ਵਧਾਉਂਦਾ ਹੈ ਅਤੇ ਸਰੀਰ ਵਿੱਚ ਊਰਜਾ ਦਾ ਸੰਚਾਰ ਕਰਦਾ ਹੈ। ਇਹ ਖ਼ਾਸ ਤੋਰ ਤੇ ਵਿਅਕਤੀ ਦੇ ਜ਼ੁਕਾਮ ਅਤੇ ਖੰਘ ਵਿੱਚ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ 
  3. ਕਾਲੀ ਮਿਰਚ ਦਾ ਸੇਵਨ ਅਸਲ ਵਿੱਚ ਵਿਅਕਤੀ ਦੀ ਸਾਹ ਪ੍ਰਣਾਲੀ ਨੂੰ ਵੀ ਲਾਭ ਪਹੁੰਚਾਉਣ ਦਾ ਕੰਮ ਕਰਦਾ ਹੈ। ਦਰਅਸਲ ਇਹ ਵਿਅਕਤੀ ਦੇ ਜ਼ੁਕਾਮ, ਖੰਘ ਅਤੇ ਸਾਹ ਨਾਲੀ ਦੀਆਂ ਸਮੱਸਿਆਵਾਂ ਵਿੱਚ ਲਾਭਦਾਇਕ ਹੁੰਦਾ ਹੈ। ਇਹ ਆਮਤੌਰ ਤੇ ਸਾਹ ਨਾਲੀ ਨੂੰ ਸਾਫ਼ ਕਰਨ ਅਤੇ ਸਾਹ ਦੀ ਲਾਗ ਨੂੰ ਰੋਕਣ ਦੇ ਵਿੱਚ ਕਾਫ਼ੀ ਮਦਦ ਕਰਦਾ ਹੈ। 
  4. ਸੋਜ ਅਤੇ ਦਰਦ ਨੂੰ ਘਟਾਉਣ ਦੇ ਵਿੱਚ ਕਾਲੀ ਮਿਰਚ ਅਤੇ ਚਿੱਟੀ ਮਿਰਚ ਦੋਨੋ ਹੀ ਮਦਦਗਾਰ ਸਾਬਿਤ ਹੁੰਦੀਆਂ ਹਨ। ਦਰਅਸਲ ਇਹਨਾਂ ਦੋਨਾਂ ਦੀ ਵਰਤੋਂ ਖਾਸ ਤੌਰ ‘ਤੇ ਗਠੀਆ, ਸਰੀਰ ਦੀ ਸੋਜ ਅਤੇ ਮਾਸਪੇਸ਼ੀਆਂ ਦੇ ਦਰਦ ਨੂੰ ਠੀਕ ਕਰਨ ਦੇ ਲਈ ਕੀਤੀ ਜਾਂਦੀ ਹੈ। 
  5. ਕਾਲੀ ਮਿਰਚ ਦੇ ਵਿੱਚ ਪਾਈਪਰੀਨ ਪਾਇਆ ਜਾਂਦਾ ਹੈ ਅਤੇ ਇਹ ਪਾਈਪਰੀਨ ਸਰੀਰ ਦੀ ਸਿਹਤ ਨੂੰ ਸੁਧਾਰਨ ਵਿੱਚ ਮਦਦ ਕਰਦਾ ਹੈ। ਅਸਲ ਦੇ ਵਿੱਚ ਇਹ ਮੈਟਾਬੋਲਿਜ਼ਮ ਨੂੰ ਤੇਜ਼ ਕਰਦਾ ਹੈ ਅਤੇ ਸਰੀਰ ਦੀ ਫਾਲਤੂ ਚਰਬੀ ਨੂੰ ਸਾੜਨ ਦੀ ਪ੍ਰਕਿਰਿਆ ਨੂੰ ਉਤੇਜਿਤ ਕਰਦਾ ਹੈ। ਆਮ ਤੌਰ ਤੇ ਇਹ ਵਿਅਕਤੀ ਦਾ ਭਾਰ ਘਟਾਉਣ ਦੇ ਵਿੱਚ ਮਦਦ ਕਰ ਸਕਦਾ ਹੈ। 

ਕਾਲੀ ਮਿਰਚ ਅਤੇ ਚਿੱਟੀ ਮਿਰਚ ਦੇ ਨੁਕਸਾਨ

ਅਸਲ ਵਿੱਚ ਕਾਲੀ ਅਤੇ ਚਿੱਟੀ ਮਿਰਚ ਦੇ ਬਹੁਤ ਸਾਰੇ ਫਾਇਦੇ ਹੁੰਦੇ ਹਨ, ਪਰ ਇਨ੍ਹਾਂ ਦਾ ਜ਼ਿਆਦਾਤਰ ਸੇਵਨ ਨੁਕਸਾਨਦੇਹ ਵੀ ਹੋ ਸਕਦਾ ਹੈ। ਜੇਕਰ ਕਿਸੇ ਵਿਅਕਤੀ ਨੂੰ ਇਨ੍ਹਾਂ ਮਸਾਲਿਆਂ ਦੇ ਤੇਜ਼ ਪ੍ਰਭਾਵ ਦੇ ਕਾਰਣ ਮੂੰਹ ਵਿੱਚ ਛਾਲੇ, ਪੇਟ ਵਿੱਚ ਜਲਣ, ਘਬਰਾਹਟ, ਚੱਕਰ ਆਉਣਾ ਅਤੇ ਉਲਟੀਆਂ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ ਤਾਂ ਉਹਨਾਂ ਵਿਅਕਤੀਆਂ ਨੂੰ ਇਹਨਾਂ ਮਸਾਲਿਆਂ ਦਾ ਸੇਵਨ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ। ਇਸਦੇ ਨਾਲ ਹੀ ਇਹਨਾਂ ਮਿਰਚਾਂ ਦਾ ਜ਼ਿਆਦਾ ਸੇਵਨ ਵਿਅਕਤੀ ਦੀ ਪਾਚਨ ਕਿਰਿਆ ਦੇ ਵਿੱਚ ਅਸੰਤੁਲਨ ਅਤੇ ਪੇਟ ਵਿੱਚ ਜਲਣ ਦੀ ਸਮੱਸਿਆ ਪੈਦਾ ਕਰ ਸਕਦਾ ਹੈ। ਇਸ ਲਈ ਇਹਨਾਂ ਦੋਨਾਂ ਮਸਾਲਿਆਂ ਦਾ ਸੇਵਨ ਸੀਮਤ ਮਾਤਰਾ ਵਿੱਚ ਅਤੇ ਮੌਸਮਾਂ ਦੇ ਅਨੁਸਾਰ ਬਿਲਕੁਲ ਸਹੀ ਢੰਗ ਨਾਲ ਕਰਨਾ ਚਾਹੀਦਾ ਹੈ। 

ਕਾਲੀ ਮਿਰਚ ਅਤੇ ਚਿੱਟੀ ਮਿਰਚ ਦੀ ਵਰਤੋਂ ਦਾ ਸਹੀ ਤਰੀਕਾ

  1. ਘਿਓ ਵਿੱਚ ਗਰਮ ਕਰਨਾ 

ਅਸਲ ਦੇ ਵਿੱਚ ਇਹਨਾਂ ਦੋਨਾਂ ਮਸਾਲਿਆਂ ਦਾ ਸੇਵਨ ਕਰਨ ਦਾ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਤਰੀਕਾ ਹੈ ਇਹਨਾਂ ਨੂੰ ਘਿਓ ਵਿੱਚ ਘੋਲ ਕੇ ਪੀਣਾ। ਇਸਦਾ ਇਹ ਤਰੀਕਾ ਵਿਅਕਤੀ ਦੀ ਪਾਚਨ ਕਿਰਿਆ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਪੂਰੇ ਸਰੀਰ ਨੂੰ ਊਰਜਾ ਪ੍ਰਦਾਨ ਕਰਨ ਵਿੱਚ ਮਦਦ ਕਰਦਾ ਹੈ। 

  1. ਲੱਸੀ ਦੇ ਨਾਲ

ਦਰਅਸਲ ਕਾਲੀ ਮਿਰਚ ਨੂੰ ਲੱਸੀ ਦੇ ਵਿੱਚ ਪਾ ਕੇ ਵੀ ਪੀਤਾ ਜਾ ਸਕਦਾ ਹੈ, ਜਿਹੜੀ ਕਿ ਪਾਚਨ ਕਿਰਿਆ ਨੂੰ ਤੇਜ਼ ਕਰਨ ਵਿੱਚ ਮਦਦ ਕਰਦੀ ਹੈ। 

ਸਿੱਟਾ

ਕਾਲੀ ਅਤੇ ਚਿੱਟੀ ਮਿਰਚ ਦੋਵਾਂ ਦੀ ਸਹੀ ਅਤੇ ਸੀਮਤ ਵਰਤੋਂ ਸਿਹਤ ਲਈ ਲਾਭਦਾਇਕ ਹੁੰਦੀ ਹੈ। ਦਰਅਸਲ ਇਹਨਾਂ ਦੋਨਾਂ ਦੀ ਜ਼ਿਆਦਾਤਰ ਵਰਤੋਂ ਵਿਅਕਤੀ ਦੀ ਸਿਹਤ ਤੇ ਮਾੜਾ ਪ੍ਰਭਾਵ ਪਾ ਸਕਦੀ ਹੈ। ਇਸ ਲਈ ਵਿਅਕਤੀ ਨੂੰ ਇਹਨਾਂ ਦਾ ਸੇਵਨ ਸਮਝਦਾਰੀ ਦੇ ਨਾਲ, ਸੀਮਤ ਮਾਤਰਾ ਵਿੱਚ ਅਤੇ ਆਯੁਰਵੈਦਿਕ ਮਾਹਰ ਦੀ ਸਲਾਹ ਦੇ ਨਾਲ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਵੀ ਇਸਦੇ ਬਾਰੇ ਜ਼ਿਆਦਾ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਅੱਜ ਹੀ ਡਾ. ਵਾਤਸਯਾਨ ਸੰਜੀਵਨੀ ਆਯੁਰਵੇਦਸ਼ਾਲਾ ਵਿਖੇ ਜਾਕੇ ਆਪਣੀ ਅਪੋਇੰਟਮੈਂਟ ਨੂੰ ਬੁੱਕ ਕਰਵਾ ਸਕਦੇ ਹੋਂ ਅਤੇ ਇਸਦੇ ਬਾਰੇ ਇਸਦੇ ਮਾਹਿਰਾਂ ਤੋਂ ਜਾਣਕਾਰੀ ਪ੍ਰਾਪਤ ਕਰ ਸਕਦੇ ਹੋਂ।