ਗਰਮੀਆਂ ਵਿੱਚ ਸਿਹਤ ਦਾ ਖਜ਼ਾਨਾ ਗੋਂਦ ਕਤੀਰਾ, ਇਸਦੇ ਫਾਇਦੇ, ਨੁਕਸਾਨ ਅਤੇ ਖਾਣ ਦਾ ਸਹੀ ਤਰੀਕਾ ਜਾਣੋ

Ayurvedic

ਗਰਮੀਆਂ ਵਿੱਚ ਸਿਹਤ ਦਾ ਖਜ਼ਾਨਾ ਗੋਂਦ ਕਤੀਰਾ, ਇਸਦੇ ਫਾਇਦੇ, ਨੁਕਸਾਨ ਅਤੇ ਖਾਣ ਦਾ ਸਹੀ ਤਰੀਕਾ ਜਾਣੋ

  • July 14, 2025

  • 2466 Views

ਗਰਮੀਆਂ ਦੇ ਵਿੱਚ ਵਧਦੇ ਤਾਪਮਾਨ ਅਤੇ ਤੇਜ਼ ਧੁੱਪ ਕਾਰਣ ਲੋਕਾਂ ਦੀ ਸਿਹਤ ‘ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਇਸ ਲਈ ਗਰਮੀਆਂ ਦੇ ਵਿੱਚ ਸਰੀਰ ਨੂੰ ਠੰਢਾ ਰੱਖਣ ਲਈ, ਖੁਰਾਕ ਵਿੱਚ ਠੰਡੀਆਂ ਚੀਜ਼ਾਂ ਦਾ ਸ਼ਾਮਲ ਹੋਣਾ ਬਹੁਤ ਜ਼ਰੂਰੀ ਹੈ। ਜ਼ਿਆਦਾ ਗਰਮੀ ਦੇ ਕਾਰਣ ਤੁਹਾਨੂੰ ਬਹੁਤ ਜ਼ਿਆਦਾ ਪਿਆਸ, ਥਕਾਵਟ ਅਤੇ ਸਰੀਰ ਨਾਲ ਸਬੰਧਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਗਰਮੀਆਂ ਦੇ ਵਿੱਚ, ਵਿਅਕਤੀ ਦਾ ਸਰੀਰ ਜਲਦੀ ਡੀਹਾਈਡ੍ਰੇਟ ਹੋ ਜਾਂਦਾ ਹੈ। ਇਸ ਲਈ ਖੁਰਾਕ ਵਿੱਚ ਤਰਲ ਪਦਾਰਥ ਅਤੇ ਠੰਡੀਆਂ ਚੀਜ਼ਾਂ ਦਾ ਸ਼ਾਮਿਲ ਹੋਣਾ ਬਹੁਤ ਜ਼ਿਆਦਾ ਜਰੂਰੀ ਹੈ। ਗੋਂਦ ਕਤੀਰੇ ਦਾ ਸੇਵਨ ਅਜਿਹੀ ਸਥਿਤੀ ਵਿੱਚ ਕਰਨਾ ਬਹੁਤ ਲਾਭਦਾਇਕ ਹੁੰਦਾ ਹੈ। ਇਸਦਾ ਸੇਵਨ ਕਰਨ ਨਾਲ ਸਰੀਰ ਹਾਈਡ੍ਰੇਟ ਰਹਿੰਦਾ ਹੈ, ਕਿਉਂਕਿ ਇਸਦਾ ਸੁਭਾਅ ਠੰਡਾ ਹੈ, ਅਤੇ ਇਹ ਜ਼ਿਆਦਾ ਪਾਣੀ ਸੋਖਦਾ ਹੈ। ਇਸਦਾ ਸੇਵਨ ਉਹਨਾਂ ਲੋਕਾਂ ਨੂੰ ਕਰਨਾ ਚਾਹੀਦਾ ਹੈ ਜਿਨ੍ਹਾਂ ਲੋਕਾਂ ਕੋਲ ਪਿੱਤ ਦਾ ਸੁਭਾਅ ਹੈ ਅਤੇ ਜਿਨ੍ਹਾਂ ਨੂੰ ਜ਼ਿਆਦਾ ਗਰਮੀ ਮਹਿਸੂਸ ਹੁੰਦੀ ਹੈ। ਗਰਮੀਆਂ ਦੇ ਵਿੱਚ ਗੋਂਦ ਕਤੀਰੇ ਦਾ ਸੇਵਨ ਸਿਹਤ ਲਈ ਬਹੁਤ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ, ਪਰ ਕੀ ਤੁਸੀਂ ਇਸਦੇ ਬਾਰੇ ਜਾਣਦੇ ਹੋਂ ਕਿ ਗੋਂਦ ਕਤੀਰਾ ਖਾਣ ਦਾ ਸਹੀ ਸਮਾਂ ਕਿ ਹੈ ਅਤੇ ਇਸਨੂੰ ਖਾਣ ਦਾ ਸਹੀ ਤਰੀਕਾ ਕੀ ਹੈ? ਇਸ ਲੇਖ ਦੁਆਰਾ ਇਸਦੇ ਬਾਰੇ ਜਾਣਕਾਰੀ ਲੈਂਦੇ ਹਾਂ। 

ਗੋਂਦ ਕਤੀਰਾ ਕੀ ਹੈ? 

ਜੇਕਰ ਗੱਲ ਕਰੀਏ ਗੋਂਦ ਕਤੀਰੇ ਦੀ ਤਾਂ ਇਹ ਇੱਕ ਕੁਦਰਤੀ ਗੂੰਦ ਹੈ ਜੋ ਮਿਸਲਟੋ ਦੇ ਰੁੱਖ ਤੋਂ ਪ੍ਰਾਪਤ ਹੁੰਦੀ ਹੈ। ਆਮ ਤੋਰ ਤੇ ਇਹ ਗੂੰਦ ਸੁੱਕੀ, ਚਿੱਟੀ ਜਾਂ ਫਿੱਕੀ ਪੀਲੀ ਰੰਗ ਦੀ ਹੁੰਦੀ ਹੈ ਅਤੇ ਇਹ ਪਾਣੀ ਦੇ ਵਿੱਚ ਘੁਲਣਸ਼ੀਲ ਹੁੰਦੀ ਹੈ। ਇਹ ਗੂੰਦ ਪਾਣੀ ਦੇ ਵਿੱਚ ਘੁਲਣ ‘ਤੇ ਜੈੱਲ ਵਰਗੀ ਬਣਤਰ ਵਿੱਚ ਆਪਣੇ ਆਪ ਨੂੰ ਬਦਲ ਲੈਂਦੀ ਹੈ। ਆਮ ਤੌਰ ਤੇ ਇਸਦਾ ਸੁਆਦ ਥੋੜਾ ਮਿੱਠਾ ਅਤੇ ਚਬਾਉਣ ਵਾਲਾ ਹੁੰਦਾ ਹੈ।

ਗੋਂਦ ਕਤੀਰੇ ਦਾ ਸੁਭਾਅ ਕੀ ਹੈ?

 ਡਾਕਟਰ ਦੇ ਅਨੁਸਾਰ ਗੋਂਦ ਕਤੀਰਾ ਸ਼ਾਂਤ ਸੁਭਾਅ ਦਾ ਹੁੰਦਾ ਹੈ। ਜੋ ਗਰਮੀਆਂ ਦੇ ਵਿੱਚ ਸਾਡੇ ਸਰੀਰ ਨੂੰ ਠੰਢਾ ਅਤੇ ਸ਼ਾਂਤ ਰੱਖਣ ਵਿੱਚ ਮਦਦ ਕਰਦਾ ਹੈ। ਜੇਕਰ ਗਰਮੀਆਂ ਦੇ ਵਿੱਚ  ਇਸਨੂੰ ਖਾਇਆ ਜਾਵੇ ਤਾਂ ਇਹ ਸਰੀਰ ਦੇ ਤਾਪਮਾਨ ਨੂੰ ਅੰਦਰੋਂ ਸੰਤੁਲਿਤ ਕਰਨ ਦੇ ਵਿੱਚ ਮਦਦ ਕਰਦਾ ਹੈ। 

ਗੋਂਦ ਕਤੀਰੇ ਨੂੰ ਖਾਣ ਦੇ ਫਾਇਦੇ 

  1. ਸਰੀਰ ਠੰਡਾ ਹੁੰਦਾ ਹੈ: ਆਮ ਤੌਰ ਤੇ ਗੋਂਦ ਕਤੀਰਾ ਠੰਢਾ ਹੁੰਦਾ ਹੈ  ਜਿਹੜਾ ਕਿ ਸਰੀਰ ਦੇ ਅੰਦਰੂਨੀ ਤਾਪਮਾਨ ਨੂੰ ਸੰਤੁਲਿਤ ਕਰਨ ਵਿੱਚ ਮਦਦਗਾਰ ਸਾਬਿਤ ਹੁੰਦਾ ਹੈ। ਖਾਸ ਕਰਕੇ ਇਹ ਗਰਮੀਆਂ ਦੇ ਵਿੱਚ ਹੋਣ ਵਾਲੀਆਂ ਸਮੱਸਿਆਵਾਂ ਅਤੇ ਹੀਟ ਸਟ੍ਰੋਕ, ਡੀਹਾਈਡਰੇਸ਼ਨ ਤੋਂ ਰਾਹਤ ਪਹੁੰਚਾਉਣ ਵਿੱਚ ਲਾਭਦਾਇਕ ਹੁੰਦਾ ਹੈ। 
  2. ਪਾਚਨ ਪ੍ਰਣਾਲੀ ਨੂੰ ਸੁਧਾਰਦਾ ਹੈ: ਗੋਂਦ ਕਤੀਰੇ ਦਾ ਸੇਵਨ ਪਾਚਨ ਸਬੰਧੀ ਸਮੱਸਿਆਵਾਂ ਨੂੰ ਠੀਕ ਕਰਦਾ ਹੈ ਅਤੇ ਕਬਜ਼ ਤੋਂ ਰਾਹਤ ਦਵਾਉਂਦਾ ਹੈ, ਜੋ ਅੰਤੜੀਆਂ ਦੀ ਸਿਹਤ ਲਈ ਲਾਭਦਾਇਕ ਹੁੰਦੀ ਹੈ। 
  3. ਚਮੜੀ ਨੂੰ ਚਮਕਦਾਰ ਬਣਾਓ: ਗੋਂਦ ਕਤੀਰੇ ਨੂੰ ਖਾਣਾ ਸਿਹਤ ਅਤੇ ਚਮੜੀ ਦੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਆਮ ਤੌਰ ਤੇ ਗੋਂਦ ਕਤੀਰੇ ਦੇ ਵਿੱਚ ਮੌਜੂਦ ਐਂਟੀਆਕਸੀਡੈਂਟ ਗੁਣ ਚਮੜੀ ਨੂੰ ਸੁਧਾਰਨ ਅਤੇ ਇਸਨੂੰ ਸਿਹਤਮੰਦ ਰੱਖਣ ਵਿੱਚ ਬਹੁਤ ਜਿਆਦਾ ਮਦਦ ਕਰਦੇ ਹਨ। ਜਿਸਦੇ ਕਾਰਣ ਚਮੜੀ ਦੇ ਧੱਫੜ ਅਤੇ ਪਿਗਮੈਂਟੇਸ਼ਨ ਘੱਟ ਜਾਂਦੀ ਹੈ। 
  4. ਸਰੀਰ ਨੂੰ ਊਰਜਾ ਪ੍ਰਦਾਨ ਕਰਦਾ ਹੈ: ਗੋਂਦ ਕਤੀਰਾ ਦਾ ਸੇਵਨ ਸਰੀਰ ਨੂੰ ਊਰਜਾ ਪ੍ਰਦਾਨ ਕਰਦਾ ਹੈ  ਕਿਉਂਕਿ ਇਸਦੇ ਵਿੱਚ ਬਹੁਤ ਗੁਣ ਮੌਜੂਦ ਹੁੰਦੇ ਹਨ। ਇਹ ਖਾਸ ਤੌਰ ਤੇ ਗਰਮੀ ਦੇ ਵਿੱਚ ਸਰੀਰ ਨੂੰ ਤਾਜ਼ਗੀ ਦਿੰਦੇ ਹਨ। 
  5. ਡੀਟੌਕਸੀਫਿਕੇਸ਼ਨ ਵਿੱਚ ਲਾਭਦਾਇਕ: ਗੋਂਦ ਕਤੀਰੇ ਦਾ ਸੇਵਨ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ। ਇਹ ਜਿਗਰ ਅਤੇ ਗੁਰਦਿਆਂ ਨੂੰ ਸਾਫ਼ ਕਰਨ ਵਿੱਚ ਬਹੁਤ ਜ਼ਿਆਦਾ ਮਦਦ ਕਰਦਾ ਹੈ। ਜਿਸਦੇ ਨਾਲ ਸਰੀਰ ਨੂੰ ਡੀਟੌਕਸੀਫਾਈ ਕੀਤਾ ਜਾਂਦਾ ਹੈ। 
  6. ਭਾਰ ਘਟਾਉਣ ਵਿੱਚ ਮਦਦਗਾਰ: ਗੋਂਦ ਕਤੀਰੇ ਦਾ ਸੇਵਨ ਤੁਹਾਡੀ ਭੁੱਖ ਨੂੰ ਕੰਟਰੋਲ ਕਰਦਾ ਹੈ ਅਤੇ ਲੰਬੇ ਸਮੇਂ ਤੱਕ ਪੇਟ ਭਰਿਆ ਰੱਖਣ ਵਿੱਚ ਮਦਦ ਕਰਦਾ ਹੈ। ਗੋਂਦ ਕਤੀਰੇ ਦੇ ਵਿੱਚ ਕੈਲੋਰੀ ਦੀ ਮਾਤਰਾ ਬਹੁਤ ਹੀ ਜ਼ਿਆਦਾ ਘੱਟ ਹੁੰਦੀ ਹੈ ਅਤੇ ਇਸਦੇ ਵਿੱਚ ਫਾਈਬਰ ਵੀ ਹੁੰਦਾ ਹੈ, ਜਿਹੜਾ ਕਿ ਭਾਰ  ਘਟਾਉਣ ਵਿੱਚ ਮਦਦਗਾਰ ਸਾਬਿਤ ਹੁੰਦ ਹੈ। 
  7. ਹੱਡੀਆਂ ਦੀ ਸਿਹਤ ਲਈ ਫਾਇਦੇਮੰਦ : ਗੋਂਦ ਕਤੀਰੇ ਵਿੱਚ ਕੈਲਸ਼ੀਅਮ, ਮੈਗਨੀਸ਼ੀਅਮ ਹੁੰਦੇ ਹਨ, ਜੋ ਹੱਡੀਆਂ ਨੂੰ ਮਜ਼ਬੂਤ ​​ਬਣਾਉਂਦੇ ਹਨ ਅਤੇ ਇਹ ਓਸਟੀਓਪੋਰੋਸਿਸ ਵਰਗੀਆਂ ਸਮੱਸਿਆਵਾਂ ਨੂੰ ਵੀ ਰੋਕਦੇ ਹਨ। 
  8. 8.ਇਮਿਊਨਿਟੀ ਮਜ਼ਬੂਤ ​​ਕਰਦਾ ਹੈ: ਗੋਂਦ ਕਤੀਰੇ ਦਾ ਸੇਵਨ ਇਮਿਊਨ ਸਿਸਟਮ ਨੂੰ ਮਜ਼ਬੂਤ ​​ਕਰਨ ਵਿੱਚ ਮਦਦ ਕਰਦਾ ਹੈ ਕਿਉਂਕਿ ਇਸਦੇ ਵਿੱਚ ਐਂਟੀਆਕਸੀਡੈਂਟ ਅਤੇ ਹੋਰ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ। ਇਹ ਸਰੀਰ ਨੂੰ ਮਜਬੂਤ ਬਣਾਉਦਾ ਹੈ ਤਾਂ ਜੋ ਸਰੀਰ ਇਨਫੈਕਸ਼ਨਾਂ ਅਤੇ ਬਿਮਾਰੀਆਂ ਨਾਲ ਲੜ ਸਕੇ। 

ਕਿਸਨੂੰ ਨਹੀਂ ਖਾਣਾ ਚਾਹੀਦਾ ਗੋਂਦ ਕਤੀਰਾ 

  1. ਗੁਰਦਿਆਂ ‘ਤੇ ਪ੍ਰਭਾਵ : ਜਿਹੜੇ ਵਿਅਕਤੀਆਂ ਨੂੰ ਗੁਰਦੇ ਨਾਲ ਸਬੰਧਿਤ ਬਿਮਾਰੀਆਂ ਹੁੰਦੀਆਂ ਹਨ, ਉਹਨਾਂ ਲਈ ਗੋਂਦ ਕਤੀਰੇ ਦਾ ਸੇਵਨ ਬਹੁਤ ਹੀ ਜ਼ਿਆਦਾ ਖਤਰਨਾਕ ਸਾਬਿਤ ਹੁੰਦਾ ਹੈ। ਕਿਉਂਕਿ ਇਸ ਵਿੱਚ ਪਾਣੀ ਦੀ ਮਾਤਰਾ ਵੱਧ ਹੁੰਦੀ ਹੈ ਤੇ ਇਹ ਸਰੀਰ ਵਿੱਚ ਪਾਣੀ ਦੀ ਮਾਤਰਾ ਨੂੰ ਵਧਾਉਂਣ  ਦਾ ਕੰਮ ਕਰਦਾ ਹੈ। ਜਿਸ ਕਰਕੇ ਗੁਰਦਿਆਂ ‘ਤੇ ਦਬਾਅ ਪੈ ਸਕਦਾ ਹੈ।
  2. ਪਾਚਨ ਸੰਬੰਧੀ ਸਮੱਸਿਆਵਾਂ : ਗੋਂਦ ਕਤੀਰੇ ਵਿੱਚ ਫਾਈਬਰ ਦੀ ਮਾਤਰਾ ਭਰਪੂਰ ਹੁੰਦੀ ਹੈ, ਜਿਹੜੀ ਕਿ ਪਾਚਨ ਕਿਰਿਆ ਵਿੱਚ ਮਦਦ ਕਰਦਾ ਹੈ। ਪਰ ਇਸਦਾ ਜ਼ਿਆਦਾ ਸੇਵਨ ਨਹੀਂ ਕਰਨਾ ਚਾਹੀਦਾ। ਕਿਉਂਕਿ ਇਸਨੂੰ ਜ਼ਿਆਦਾ ਮਾਤਰਾ ਵਿੱਚ ਲੈਣ ਨਾਲ ਦਿਲ ਦੀ ਬਿਮਾਰੀ ਹੋ ਸਕਦੀ ਹੈ। ਪੇਟ ਨਾਲ ਜੁੜੀਆਂ ਸਮੱਸਿਆਵਾਂ ਨੂੰ ਹੋਰ ਜਿਆਦਾ ਵਧਾ ਦਿੰਦਾ ਹੈ, ਜਿਵੇਂ ਕਿ ਪੇਟ ਦਰਦ, ਕੜਵੱਲ, ਦਸਤ, ਗੈਸ ਜਾਂ ਫਿਰ ਬਦਹਜ਼ਮੀ ਵਰਗੀਆਂ ਦਿੱਕਤਾਂ ਹੋ ਸਕਦੀਆਂ ਹਨ।
  3. ਸੋਜ ਦੀ ਸਮੱਸਿਆ : ਇਹ ਗੋਂਦ ਕਤੀਰਾ ਸਰੀਰ ਦੇ ਵਿੱਚ ਪਾਣੀ ਨੂੰ ਬਰਕਰਾਰ ਰੱਖਣ ਵਿੱਚ ਮਦਦ ਕਰਦਾ ਹੈ। ਜਿਸਦੇ ਕਾਰਨ ਸੋਜ ਦੀ ਸਮੱਸਿਆ ਹੋ ਸਕਦੀ ਹੈ। ਜੇਕਰ ਤੁਹਾਨੂੰ ਸਰੀਰ ਵਿੱਚ ਪਹਿਲਾਂ ਤੋਂ ਹੀ ਸੋਜ ਦੀ ਸਮੱਸਿਆ ਹੈ ਤਾਂ ਇਸਦੇ ਸੇਵਨ ਤੋਂ ਬਚਣਾ ਚਾਹੀਦਾ ਹੈ। ਕਿਉਂਕਿ ਇਹ ਪੈਰਾਂ, ਹੱਥਾਂ, ਚਿਹਰੇ ਵਿੱਚ ਸੋਜ ਅਤੇ ਵਿਅਕਤੀ ਦੇ ਭਾਰ ਵਧਣ ਆਦਿ ਵਰਗੀਆਂ ਸਮੱਸਿਆਵਾਂ ਵਿੱਚ ਵਾਧਾ ਕਰ ਸਕਦਾ ਹੈ।
  4. ਐਲਰਜੀ ਵਾਲੀਆਂ ਪ੍ਰਤੀਕ੍ਰਿਆਵਾਂ :  ਗੋਂਦ ਕਤੀਰਾ ਇੱਕ ਕੁਦਰਤੀ  ਤੱਤ ਹੈ। ਪਰ ਇਸਨੂੰ ਖਾਣ ਤੋਂ ਬਾਅਦ ਕੁੱਝ ਲੋਕ ਐਲਰਜੀ ਨੂੰ ਮਹਿਸੂਸ ਕਰਦੇ ਹਨ। ਕਈ ਲੋਕਾਂ ਨੂੰ ਇਸਨੂੰ ਖਾਣ ਤੋਂ ਬਾਅਦ ਖੁਜਲੀ, ਧੱਫੜ, ਸਾਹ ਲੈਣ ਵਿੱਚ ਮੁਸ਼ਕਲ ਅਤੇ ਚਮੜੀ ‘ਤੇ ਲਾਲ ਧੱਫੜ ਵਰਗੀ ਸਮੱਸਿਆਵਾਂ ਹੋ ਸਕਦੀਆਂ ਹਨ।

ਗੋਂਦ ਕਤੀਰਾ ਖਾਣ ਦਾ ਸਹੀ ਤਰੀਕਾ 

ਗੋਂਦ ਕਤੀਰਾ ਖਾਣ ਦਾ ਸਹੀ ਤਰੀਕਾ, ਇਸਨੂੰ ਹਮੇਸ਼ਾ ਪਾਣੀ ਵਿੱਚ ਭਿਓ ਕੇ ਖਾਣਾ ਚਾਹੀਦਾ ਹੈ। ਇਸਨੂੰ ਖਾਣ ਦੇ ਲਈ ਸਭ ਤੋਂ ਪਹਿਲਾਂ ਇਸਨੂੰ 2 ਘੰਟੇ ਲਈ ਪਾਣੀ ਵਿੱਚ ਭਿਓ ਕੇ ਰੱਖੋ ਅਤੇ ਫਿਰ ਇਸਨੂੰ ਠੰਡੇ ਪਾਣੀ, ਸ਼ਰਬਤ ਜਾਂ ਨਿੰਬੂ ਪਾਣੀ ਵਿੱਚ ਮਿਲਾ ਕੇ ਤੁਸੀਂ ਪੀ ਸਕਦੇ ਹੋ।  ਇਸਨੂੰ ਹੋਰ ਸੁਆਦ ਬਣਾਉਣ ਲਈ ਤੁਸੀਂ ਇਸ ਵਿੱਚ ਨਿੰਬੂ, ਪੁਦੀਨਾ ਜਾਂ ਸ਼ਹਿਦ ਮਿਲਾ ਸਕਦੇ ਹੋਂ ਤੇ ਫਿਰ  ਇਸਨੂੰ ਪੀ ਸਕਦੇ ਹੋਂ। ਤੁਹਾਨੂੰ ਦਾਸ ਦਈਏ ਕਿ 1 ਲੀਟਰ ਪਾਣੀ ਵਾਸਤੇ ਇੱਕ ਚਮਚ ਗੋਂਦ ਕਤੀਰਾ ਕਾਫੀ ਹੈ। 

ਸਰਦੀਆਂ ਵਿੱਚ ਕਿ ਗੋਂਦ ਕਤੀਰਾ ਖਾਣਾ ਸਹੀ ਹੈ?

ਗੋਂਦ ਕਤੀਰਾ ਬਹੁਤ ਜ਼ਿਆਦਾ ਠੰਢਾ ਹੁੰਦਾ ਹੈ ਅਤੇ ਇਸ ਲਈ ਇਸਨੂੰ ਸਰਦੀਆਂ ਵਿੱਚ ਖਾਣ ਤੋਂ ਬਚਣਾ ਚਾਹੀਦਾ ਹੈ। ਸਰਦੀਆਂ ਵਿੱਚ ਇਸਨੂੰ ਖਾਣ ਨਾਲ ਕਈ ਸਿਹਤ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਠੰਢ ਦੇ ਮੌਸਮ ਵਿੱਚ ਤੁਸੀਂ ਆਪਣੀ ਖੁਰਾਕ ਵਿੱਚ ਗੋਂਦ ਕਤੀਰੇ ਦੀ ਬਜਾਏ ਗੋਂਦ ਨੂੰ ਹੀ ਸ਼ਾਮਿਲ ਕਰ ਸਕਦੇ ਹੋਂ। ਕਿਉਂਕਿ ਇਹ ਠੰਢ ਵਿੱਚ ਸਰੀਰ ਨੂੰ ਗਰਮ ਰੱਖਦੀ ਹੈ। 

ਸਿੱਟਾ :

ਆਮ ਤੌਰ ਤੇ ਗੋਂਦ ਕਤੀਰਾ ਇੱਕ ਕੁਦਰਤੀ ਸਮੱਗਰੀ ਹੈ। ਮਾਹਿਰਾਂ ਦੇ ਅਨੁਸਾਰ, ਗਰਮੀਆਂ ਦੇ ਵਿੱਚ ਗੋਂਦ ਕਤੀਰੇ ਦਾ ਸੇਵਨ ਸਾਡੀ ਸਮੁੱਚੀ ਸਿਹਤ ਵਾਸਤੇ ਬਹੁਤ ਹੀ ਜ਼ਿਆਦਾ ਲਾਭਦਾਇਕ ਹੁੰਦਾ ਹੈ, ਕਿਉਂਕਿ ਇਹ ਸਰੀਰ ਨੂੰ ਠੰਡਾ ਕਰਨ ਅਤੇ ਊਰਜਾ ਦੇਣ ਵਿੱਚ ਮਦਦ ਕਰਦਾ ਹੈ। ਹਾਲਾਂਕਿ ਇਸਨੂੰ ਖਾਣ ਦੇ ਕੋਈ ਵੱਡੇ ਨੁਕਸਾਨ ਨਹੀਂ ਹਨ, ਪਰ ਜੇਕਰ ਕਿਸੇ ਨੂੰ ਕੋਈ ਸਿਹਤ ਸਮੱਸਿਆ ਹੈ, ਤਾਂ ਇਸਨੂੰ ਡਾਕਟਰ ਦੀ ਸਲਾਹ ਦੇ ਅਨੁਸਾਰ ਹੀ ਲੈਣਾ ਚਾਹੀਦਾ ਹੈ। ਜੇਕਰ ਤੁਸੀਂ ਵੀ ਇਸਦੇ ਵਾਰੇ ਜਿਆਦਾ ਜਾਣਕਾਰੀ ਨੂੰ ਹਾਸਿਲ ਕਰਨਾ ਚਾਹੁੰਦੇ ਹੋਂ ਤਾਂ ਅੱਜ ਹੀ ਡਾ. ਵਾਤਸਯਾਨਸ ਸੰਜੀਵਨੀ ਆਯੁਰਵੇਦਸ਼ਾਲਾ ਵਿਖੇ ਜਾਕੇ ਤੁਸੀਂ ਇਸਦੀ ਜਾਣਕਾਰੀ ਨੂੰ ਹਾਸਿਲ ਕਰ ਸਕਦੇ ਹੋਂ। 

AyurvedicHindi

आयुर्वेद में सौंफ खाने के फायदे और नुकसान: इम्यूनिटी बढ़ाने से लेकर बेहतर पाचन तक

  • July 2, 2025

  • 2507 Views

आपने ये अक्सर देखा होगा की किसी भी रेस्टोरेंट में खाना खाने के बाद वेटर व्यक्ति को सौंफ खाने के लिए देते हैं। घरों में भी सौंफ का उपयोग कई त्रिकोण से किया जाता है। दरअसल सौंफ को आयुर्वेद में एक अहम जड़ी बूटी के रूप में इस्तेमाल किया जाता है। सौंफ न सिर्फ आपके खाने का स्वाद बढ़ाती है ये आपके स्वास्थ्य को भी ठीक रखने में मदद करती है। और सौंफ का सेवन न केवल आपको ठीक रखता है ये आपके पाचन स्वास्थ्य से लेकर मेटाबॉलिज्म को बूस्ट करने तक कई तरह से फायदेमंद साबित होता है। क्योंकि सौंफ के बीजों में कई औषधीय गुण पाए जाते हैं। इसके माध्यम से जानेंगे कि सौंफ खाने के क्या फायदे, नुकसान और खाने का क्या तरीका है।

आयुर्वेद में सौंफ क्या है?

आयुर्वेद में सौंफ का उपयोग प्राचीन काल से किया जा रहा है। इसका उपयोग कई समस्याओं को दूर करने, मुंह को शुद्ध करने और घरेलू औषधि के रूप में होता आ रहा है। सौंफ एक पौधा है, जो लगभग एक मीटर तक ऊंचा और सुगन्धित होता है। जिसका उपयोग अक्सर मसाले के रूप में किया जाता है। सौंफ को बरहमासी जड़ी बूटी कहा जाता है। जिस में पीले फूल और पंखदार पत्तियां देखी जा सकती हैं और इसके पत्तों का प्रयोग सब्जी के रूप में भी किया जाता है। सौंफ के बीजों का  उपयोग भारतीय किचन में मसाले के रूप में होता है। जीसे की खाना बहुत ज्यादा स्वाद बनता है। 

सौंफ का क्या प्रभाव होता है ?

आम तोर पर सौंफ का क्या प्रभाव ठंडा होता है, इसलिए सौंफ का सेवन गर्मीयों के मौसम में ज्यादा किया जाता है। इससे साफ होता है की इसका सेवन आपके शरीर को ठंडा रखने में मदद ककरता है। ये पेट की गर्मी बढ़ने से रोकता है ओर पाचन को बेहतर रखने में भी बहुत ज्यादा मदद करता है। इसलिए सौंफ अपने गुणों के कारण फायदेमंद होती है।

सौंफ खाने के क्या फायदे

  • सौंफ का उपयोग हाई ब्लड शुगर लेवल को कंट्रोल करने के लिए किया जाता है। 
  • सौंफ में मौजूद एंटी-डायबिटिक गुण डायबिटीज के मरीजों के लिए फायदेमंद होता है। 
  • इसके बीज में मौजूद विटामिन ए आंखों की रोशनी को बेहतर और आँखों से जुड़ी समस्याओं को दूर करता है। 
  • सौंफ का नेचुरल ऑयल सांसों की बदबू को दूर करता है। 
  • इसमें पाए जाने वाले एंटीऑक्सीडेंट और फाइबर के गुण पेट की एसिडिटी और कब्ज को दूर करते हैं। 
  • खाना खाने के बाद सौंफ खाने से पेट की जलन और ब्लोटिंग की समस्या कम होती है।
  • इसमें मौजूद एंटीऑक्सीडेंट और विटामिन सी स्किन को चमकदार और उम्र बढ़ने के लक्षणों को कम करते हैं।  
  • सौंफ का सेवन शरीर के दर्द से राहत दिलाता है और इसके औषधीय गुण जोड़ों के दर्द और सूजन को कम करते हैं। 
  • इसके बीज को खाने से आपका मेटाबॉलिज्म तेज़ होता है। और फैट बर्न तेजी से होता है। 
  • सौंफ में पोटेशियम पाया जाता है जो ब्लड प्रेशर को कंट्रोल करता है और हार्ट हेल्थ को बेहतर करता है। 

सौंफ खाने के नुकसान

 हालांकि सौंफ खाना सेहत के लिए नुकसानदायक नहीं होता है। लेकिन, ज्यादा मात्रा में इसको खाना या फिर इस को और दवाइयों के साथ मिलाकर खाना कहीं न कहीं सेहत पर बुरा प्रभाव डाल सकता है जैसे कि, 

  • गर्मियों में सौंफ का ज्यादा खाना स्किन एलर्जी जैसे रैशेज, खुजली और जलन का कारण बन सकता है। 
  • इसके ज़्यादा सेवन से पेट की समस्या जैसे ब्‍लोटि‍ंग, गैस और इंडाइजेशन समस्या हो सकती है। 
  • सौंफ को ज़्यादा खाने से शरीर में हार्मोनल असंतुलन ख़ास तौर पे उन लोगों को जिहने पहले से ही हार्मोन्स से जुड़ी समस्याएं होती हैं। 
  • जो ब्लड थिनर्स या कोई अन्य दवा का सेवन करते हैं उनको इसका सेवन नहीं करना चाहिए, ये दवा के असर को कम कर सकता है 

सौंफ खाने का सही तरीका

सभी लोग डाइट में सौंफ कई तरीकों से शामिल कर सकते हैं। और सोंफ को खाने का सबसे सही तरीका और सही समय आपके खाना खाने के बाद होता है। अगर खाना खाने के बाद सौंफ को खाया, चबाया जाये तो ये आपके पाचन को बहतर करता है और मुँह से आने वाली बदबू को भी ख़त्म करता है। इसके आलावा पाचन से जुड़ी समस्याओं से छुटकारा पाने के लिए आप सौंफ को पानी में भिगोकर पी सकते हैं। इसके साथ ही आप इसका इस्तेमाल अपनी चाय या सब्जी में भी कर सकते हैं जो पाचन को बेहतर और शरीर को आराम दिलाने में मदद करती है। 

सौंफ कितनी मात्रा में खाना चाहिए?

आम तौर पर सौंफ का ज्यादा मात्रा में सेवन करना सेहत पर बुरा प्रभाव डाल सकता है। इसलिए सौंफ की सही मात्रा ही आपको अपनी डाइट में शामिल करनी चाहिए। जैसे अगर आप सौंफ के रस का सेवन करते हैं तो उसको 5 मिली एक दिन में शामिल करें। और काढ़े को डाइट में 15 से 30 मिली शामिल करें। और चूर्ण के रूप में सौंफ को सिर्फ  2 ग्राम एक दिन में खाएं। आपकी जानकारी के लिए आपको बता दें कि सौंफ की खुराक का खास ध्यान रखना बहुत जरूरी होता है। आप इसकी सलाह एक आयुर्वेदिक डॉक्टर से भी ले सकते हैं। 

खाली पेट सौंफ को खाना चाहिए?

आम तौर पर सौंफ को खाना सेहत के लिए बहुत ज्यादा लाभदायक होता है। 

और अगर बात करें की सौंफ को खाली पेट खाना चाहिए या नहीं तो हां सौंफ को सुबह हर रोज खाली पेट एक चम्मच सौंफ चबाकर खाने और उसके बाद गुनगुना पानी पीने से पाचन शक्ति मजबूत होती है और पाचन से जुड़ी कई समस्याओं से छुटकारा मिलता है। 

निष्कर्ष

सौंफ का सेवन सभी के लिए बहुत ज्यादा फायदेमंद होता है। अगर खाना खाने के बाद सौंफ को खाया जाये तो ये पाचन से जुड़ी सभी परेशानियों को दूर कर देती है इसको आप खाली पेट भी खा सकते हैं। सौंफ का उपयोग करने से व्यक्ति का हाई ब्लड शुगर लेवल को कंट्रोल, डायबिटीज कंट्रोल, आंखों की रोशनी बेहतर और लोगों के जोड़ों के दर्द और सूजन से राहत दिलाता है। हालांकि इसका ज्यादा सेवन सेहत के लिए सही नहीं होता है। इसके सेवन के बावजूद आपका पाचन सही नहीं होता है और आपकी  इम्यूनिटी कमजोर है। इसका इलाज़ और इसके बारे में ज्यादा जानकारी लेना चाहते हैं तो आप आज ही आयुर्वेदिक क्लिनिक जाकर अपनी अपॉइंटमेंट को बुक करवा सकते हैं और इसके विशेषज्ञों से इसके बारे में जानकारी ले सकते हैं।